8 thoughts on “LMIA ਵਰਕ ਪਰਮਿਟ ਪੰਜਾਬੀਆਂ ਲਈ ਵੱਡੀ ਖਬਰ। Canada big news 🇨🇦 l new update Canada 🇨🇦”

  1. Rich Punjabi need not check lmi, just feel happy and land in Canada, then come back

  2. ਮੈ PR ਆਇਆ ਸੀ Nov. 2023 ਚ, wife PR ਸੀ।
    7 ਮਹੀਨੇ ਮੈਂ ਵੇਹਲਾ ਬੈਠਾ, ਕਈ ਪਾਸੇ apply ਕੀਤਾ ਨਾਲੇ ਮੇਰੇ ਕੋਲ skill ਹੈ। ਹੁਣ last month ਤੋ ਮੈ call ਸੈਂਟਰ ਤੇ ਜੌਬ ਕਰਦਾ ਪਿਆ। 1800$ ਤੇ ਮਿਸੀਸਾਗਾ ਚ। ਬੱਸ ਖਰਚਾ ਮੁਸ਼ਕਿਲ ਨਾਲ ਪੂਰਾ ਹੋ ਰਿਹਾ। ਇਥੇ ਆਏ ਸੀ ਚੰਗੇ lifestyle ਲਈ ਹੁਣ ਵਾਪਿਸ ਜਾਣ ਦੀ ਸੋਚ ਰਹੇ , ਮੋਹਾਲੀ ਆਪਣੀ ਕੋਠੀ ਹੈ, ਇਥੇ 2200$ rent ਤੇ ਆ। ਬੜਾ ਸੁਣਿਆ ਸੀ ਕੇ ਇਥੇ skill ਲੈਕੇ ਆਓ, ਮੈ ਇੰਡੀਆ chef ਸੀ ਪਰ ਇਥੇ ਤਾਂ ਕੰਮ ਦਾ ਬੂਰਾ ਹਾਲ ਆ bro। Owner salary ਜਿਆਦਾ ਦੇਕੇ ਚੈੱਕ ਲੈਂਦੇ ਨੇ ਬਾਅਦ ਚ, ਕੀ ਕਰੀਏ? ਮੈਂ ਓਹ ਬੰਦਾ ਸੀ ਜੋਂ ਇਕ positive mindset ਨਾਲ ਆਇਆ ਸੀ। ਇਥੇ ਮਹਿੰਗਾਈ ਨੇ ਹੱਦ ਟੱਪੀ ਪਈ ਐ। Family ਨਾਲ ਕੀਤੇ ਬਾਹਰ ਜਾਣ ਲੱਗੇ ਖੱਪਖਾਨੇ ਦੇਖਣੇ ਪੈਂਦੇ malls ਦੇ ਬਾਹਰ। ਬੁਰਾ ਨਾ ਮਾਨਿਓ ਦੋਸਤੋ ਮੈ ਦੁੱਖੀ ਦਿੱਲ ਨਾਲ ਵਾਪਿਸ ਹੀ ਆ ਜਾਣਾ ਆ, ਆਪਣੇ ਹੁਲੜਬਾਜ਼ਾਂ ਨੇ ਹੀ ਅਪਣੇ ਹਾਲਾਤ ਆਪਣੇ ਹੱਥੀਂ ਖਰਾਬ ਕੀਤੇ ਨੇ… ਸਟੂਡੈਂਟਸ ਨਾ ਆਓ ਪਲੀਜ਼, ਕਿਸੇ ਹੋਰ country ਚਲੇ ਜਾਓ ਭਰਾਵੋ। ਇਥੇ ਤੁਹਾਡਾ ਟਾਈਮ , ਪੈਸਾ ਤੇ ਦਿਮਾਗ ਸੱਭ ਖ਼ਰਾਬ ਹੋਣਾ ਆ, ਬੰਦਾ ਮੇਹਨਤ ਵੀ ਤਾਂ ਕਰੂਗਾ ਨਾ ਜੇਕਰ ਚੰਗਾ ਪਲੇਟਫਾਰਮ ਮਿਲੇਗਾ। ਇਥੇ ਤਾਂ ਅੱਖਾਂ ਚੋਂ ਹੰਝੂ ਆ ਜਾਂਦੇ ਜਦੋ ਰੋਟੀ ਖਾਇਦੀ, ਅਚਾਰ ਖਰੀਦਣ ਲੱਗੇ ਵੀ ਸੋਚਣਾ ਪੈਂਦਾ….ਬਦਤਰ ਹਾਲਾਤ ਨੇ, ਜੋਂ ਘਰੋ ਸੌਖੇ ਸੀ ਜੋਂ ਪਹਿਲਾਂ ਹੀ ਇੰਡੀਆ ਘਰੋ ਬਾਹਰ ਰਹਿ ਕੇ ਪੜੇ ਨੇ, ਓਹਨਾ ਦੇ ਪਰਿਵਾਰ ਵੀ ਸੌਖਾਲੇ ਨੇ, ਉਹਨਾਂ ਨੇ ਇੱਥੇ ਆ ਕੇ ਮਾਹੌਲ ਖਰਾਬ ਕਰਨਾ ਸ਼ੁਰੂ ਕੀਤਾ , ਚਾਹੇ ਓਹ ਕਿਸੇ ਵੀ permit ਤੇ ਆਏ। ਹੁਣ ਮਿਹਨਤੀ ਲੋਕ ਵੀ ਪੀਸੇ ਜਾ ਰਹੇ। ਮੈ ਆਪਣੇ ਕੱਪੜੇ ਵੀ ਇੰਡੀਆ ਭਰਾ ਤੋ ਮੰਗਵਾਏ ਨੇ…. ਜੋਹ ਅੱਜ ਆਪਣੇ Visa ਦੀ ਖੁਸ਼ੀ ਮਨਾ ਰਹੇ ਨੇ India, ਜ਼ਰਾ ਸੋਚੋ ਇੱਥੇ 4, 5 ਸਾਲ਼ ਬਾਅਦ ਜਦੋਂ ਉਹਨਾਂ ਨੂੰ PR ਨਾ ਮਿਲੀ ਤਾਂ ਕਿ ਹਾਲ ਹੋਵੇਗਾ ਦਿਮਾਗ ਦਾ, depression ਇਥੇ ਫ੍ਰੀ ਹੀ ਮਿਲਦਾ ਹੈ, ਮੈ ਆਪ ਆਉਂਦਾ ਡਿਪਰੈੱਸ਼ਨ ਚ ਚਲਾ ਗਿਆ ਸੀ। ਇਹ ਧਰਤੀ ਹੁਣ ਪਹਿਲਾ ਵਰਗੀ ਨਹੀਂ ਰਹੀ…ਗੋਰੇ ਵੀ ਛੱਡ ਕੇ ਜਾ ਰਹੇ..🙏ਕਿਸੇ ਨੂੰ ਕੀ ਸਲਾਹ ਦੇਣਾ ਮੈ ਤਾਂ ਆਪ ਨਹੀਂ ਮੰਨੀ ਕਿਸੇ ਦੀ, ਜਦੋਂ ਫੱਸ ਚੁੱਕਾ ਤਾਂ ਇੱਥੇ ਬੰਦ ਕਮਰੇ ਚ ਅੰਧਕਾਰ ਤੋ ਇਲਾਵਾ ਕੁੱਛ ਨਹੀਂ ਮਹਿਸੂਸ ਹੁੰਦਾ, ਮੈ ਜਲਦੀ ਆ ਕੇ ਇੰਟਰਵਿਊ ਚ ਬਾਕੀ ਸਾਰੇ ਹਲਾਤ ਬਿਆਨ ਕਰਾਂਗਾ ਦੋਸਤੋ…ਰੱਬ ਰਾਖਾ 🙏

Comments are closed.